ਵਿਸ਼ੇਸ਼ਣ (Adjective)
Meaning and types of Adjective
ਵਿਸ਼ੇਸ਼ਣ (Adjective)
E N D
Presentation Transcript
ਵਿਸ਼ੇਸ਼ਣ • ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਨਾਲ ਆ ਕੇ ਉਨ੍ਹਾਂ ਦੇ ਗੁਣ-ਔਗੁਣ ਜਾਂ ਗਿਣਤੀ-ਮਿਣਤੀ ਦੱਸ ਕੇ ਉਨ੍ਹਾਂ ਨੂੰ ਆਮ ਤੋਂ ਖਾਸ ਬਣਾਉਣ, ਉਨ੍ਹਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ: ਪਾਲਤੂ ਕੁੱਤਾ, ਮਿਹਨਤੀ ਮੁੰਡਾ, ਤੇਜ਼ ਘੋੜਾ, ਇਹ ਦਵਾਤ, ਦਸ ਸਿਪਾਹੀ, ਦਸ ਕਿਲੋ ਦੁੱਧ ਵਿੱਚ ਕ੍ਰਮਵਾਰ ਪਾਲਤੂ, ਮਿਹਨਤੀ, ਤੇਜ਼, ਇਹ, ਦਸ ਅਤੇ ਦਸ ਕਿਲੋ ਵਿਸ਼ੇਸ਼ਣ ਹਨ।। ਵਿਸ਼ੇਸ਼: ਜਿਨ੍ਹਾਂ ਨਾਵਾਂ ਜਾਂ ਪੜਨਾਵਾਂ ਦੇ ਗੁਣ-ਔਗੁਣ ਜਾਂ ਗਿਣਤੀ-ਮਿਣਤੀ ਦੱਸ ਕੇ ਆਮ ਤੋਂ ਖਾਸ ਬਣਾਇਆ ਜਾਏ, ਉਨ੍ਹਾਂ ਨੂੰ ਵਿਸ਼ੇਸ਼ ਕਿਹਾ ਜਾਂਦਾ ਹੈ; ਜਿਵੇਂ: ਉਪਰਲੀਆਂ ਉਦਾਹਰਨਾਂ ਵਿੱਚ ਕੁੱਤਾ, ਮੁੰਡਾ, ਘੋੜਾ, ਦਵਾਤ, ਸਿਪਾਹੀ ਅਤੇ ਦੁੱਧ ਵਿਸ਼ੇਸ਼ ਹਨ।
ਵਿਸ਼ੇਸ਼ਣ ਪੰਜ ਤਰ੍ਹਾਂ ਦੇ ਹੁੰਦੇ ਹਨ: • ਗੁਣ-ਵਾਚਕ ਵਿਸ਼ੇਸ਼ਣ (Qualitative Adjective) • ਸੰਖਿਅਕ ਜਾਂ ਗਿਣਤੀ-ਵਾਚਕ ਵਿਸ਼ੇਸ਼ਣ (Numeral Adjective) • ਪਰਿਮਾਣ-ਵਾਚਕ ਜਾਂ ਮਿਣਤੀ-ਵਾਚਕ ਵਿਸ਼ੇਸ਼ਣ (Adjective of Quantity) • ਨਿਸ਼ਚੇ-ਵਾਚਕ ਵਿਸ਼ੇਸ਼ਣ (Demonstrative Adjective) • ਪੜਨਾਵੀਂ ਵਿਸ਼ੇਸ਼ਣ (Pronominal Adjective)
1. ਗੁਣਵਾਚਕ ਵਿਸ਼ੇਸ਼ਣ : ਜਿਹੜੇ ਵਿਸ਼ੇਸ਼ਣ ਕਿਸੇ ਵਸਤੂ ਦੇ ਗੁਣ-ਔਗੁਣ ਪ੍ਰਗਟ ਕਰਨ, ਉਨ੍ਹਾਂ ਨੂੰ ਗੁਣਵਾਚਕ ਵਿਸ਼ੇਸ਼ਣ ਆਖਿਆ ਜਾਂਦਾ ਹੈ; ਜਿਵੇਂ-ਸੋਹਣਾ, ਮੋਟਾ, ਸੁਆਦਲਾ, ਪਤਲਾ, ਕਮਜ਼ੋਰ, ਬਹਾਦਰ, ਛਿੱਕਾ, ਮਿੱਠਾ, ਕੌੜੀ, ਭੈੜੀ, ਕਾਲਾ, ਗੋਰਾ ਆਦਿ ।
ਸੰਖਿਅਕ ਵਿਸ਼ੇਸ਼ਣ : ਨਾਂਵਾਂ ਜਾਂ ਪੜਨਾਂਵਾਂ ਦੀ ਗਿਣਤੀ ਜਾਂ ਦਰਜਾ ਪ੍ਰਗਟ ਕਰਨ ਵਾਲੇ ਵਿਸ਼ੇਸ਼ਣ ਸੰਖਿਅਕ ਵਿਸ਼ੇਸ਼ਣ ਹੁੰਦੇ ਹਨ , ਜਿਵੇਂ-ਇਕ, ਦਸ, ਵੀਹ, ਸੌ, ਹਜ਼ਾਰ, ਅੱਧਾ, ਡਿਓਢਾ, ਦੁੱਗਣਾ, ਸਵਾਇਆ, ਥੋੜ੍ਹੇ, ਬਹੁਤੇ ਆਦਿ ।
ਪਰਿਮਾਣਵਾਚਕ ਵਿਸ਼ੇਸ਼ਣ : ਨਾਂਵਾਂ ਦੀ ਮਿਣਤੀ ਜਾਂ ਤੋਲ ਦੱਸਣ ਵਾਲੇ ਵਿਸ਼ੇਸ਼ਣਾਂ ਨੂੰ ਪਰਿਮਾਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ , ਜਿਵੇਂ-ਸੇਰ ਕੁ, ਕੁੱਝ, ਕਿੰਨਾ, ਸਾਰਾ ਆਦਿ
ਨਿਸਚੇਵਾਚਕ ਵਿਸ਼ੇਸ਼ਣ : ਨਾਂਵਾਂ ਨੂੰ ਇਸ਼ਾਰੇ ਨਾਲ ਆਮ ਤੋਂ ਖ਼ਾਸ ਬਣਾਉਣ ਵਾਲੇ ਵਿਸ਼ੇਸ਼ਣਾਂ ਨੂੰ ਨਿਸ਼ਚੇਵਾਚਕ ਵਿਸ਼ੇਸ਼ਣ’ ਕਿਹਾ ਜਾਂਦਾ ਹੈ , ਜਿਵੇਂ-ਐਹ, ਔਹ, ਅਹੁ, ਹਾਹ, ਆਹ, ਆਦਿ ।
ਪੜਨਾਂਵੀਂ ਵਿਸ਼ੇਸ਼ਣ ਨਾਂਵਾਂ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਂਵਾਂ ਨੂੰ “ਪੜਨਾਂਵੀਂ ਵਿਸ਼ੇਸ਼ਣ’ ਕਿਹਾ ਜਾਂਦਾ ਹੈ , ਜਿਵੇਂ-ਕੌਣ ਕੁੜੀ, ਕੀ ਚੀਜ਼, ਕਿਹੜੀ ਚੀਜ਼, ਜਿਹੜੀ ਇਸਤਰੀ, ਜੋ ਆਦਮੀ, ਤੁਹਾਡਾ ਮਿੱਤਰ, ਮੇਰਾ ਭਰਾ, ਸਾਡਾ ਘਰ ਆਦਿ ਵਿਚ ‘ਕੌਣ” , “ਕੀ”, ‘ਕਿਹੜੀ’, ‘ਜਿਹੜੀ’, ‘ਜੋ’, ‘ਤੁਹਾਡਾ’, ‘ਮੇਰਾ’, ‘ਸਾਡਾ ਪੜਨਾਂਵ ਹਨ, ਪਰ ਇਹ ਨਾਂਵਾਂ ਨਾਲ ਆਉਣ ਕਰਕੇ ਪੜਨਾਂਵੀਂ ਵਿਸ਼ੇਸ਼ਣ ਬਣ ਗਏ ਹਨ ।